ਵਿਸ਼ੇ-ਸੂਚੀ
ਭੂਮਿਕਾ
ਅਧਿਆਇ 1
1. ਰੋਮੀਆਂ ਦੇ ਅਧਿਆਇ 1 ਦੀ ਜਾਣ-ਪਹਿਚਾਣ
2. ਪਰਮੇਸ਼ੁਰ ਦੀ ਧਾਰਮਿਕਤਾ ਜਿਹੜੀ ਖੁਸ਼ਖ਼ਬਰੀ ਵਿੱਚ ਪ੍ਰਗਟ ਹੋਈ (ਰੋਮੀਆਂ 1:16-17)
3. ਧਰਮੀ ਨਿਹਚਾ ਤੋਂ ਜੀਉਂਦਾ ਰਹੇਗਾ (ਰੋਮੀਆਂ 1:17)
4. ਧਰਮੀ ਨਿਹਚਾ ਤੋਂ ਜੀਉਂਦਾ ਰਹੇਗਾ (ਰੋਮੀਆਂ 1:17-18)
5. ਉਹ ਜਿਹੜੇ ਸੱਚਿਆਈ ਨੂੰ ਕੁਧਰਮ ਨਾਲ ਦਬਾਈ ਰੱਖਦੇ ਹਨ। (ਰੋਮੀਆਂ 1:18-25)
ਅਧਿਆਇ 2
1. ਰੋਮੀਆਂ ਦੇ ਅਧਿਆਇ 2 ਦੀ ਜਾਣ-ਪਹਿਚਾਣ
2. ਉਹ ਜਿਹੜੇ ਪਰਮੇਸ਼ੁਰ ਦੀ ਕ੍ਰਿਪਾ ਤੋਂ ਇਨਕਾਰ ਕਰਦੇ ਹਨ (ਰੋਮੀਆਂ 2:1-16)
3. ਸੁੰਨਤ ਉਹੋ ਹੈ ਜਿਹੜੀ ਮਨ ਦੀ ਹੋਵੇ (ਰੋਮੀਆਂ 2:17-29)
ਅਧਿਆਇ 3
1. ਰੋਮੀਆਂ ਦੇ ਅਧਿਆਇ 3 ਦੀ ਜਾਣ-ਪਹਿਚਾਣ
2. ਸਿਰਫ਼ ਵਿਸ਼ਵਾਸ ਦੁਆਰਾ ਪਾਪਾਂ ਤੋਂ ਮੁਕਤੀ (ਰੋਮੀਆਂ 3:1-31)
3. ਕੀ ਤੁਸੀਂ ਪ੍ਰਭੂ ਦੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਦੇ ਹੋ? (ਰੋਮੀਆਂ 3:10-31)
ਅਧਿਆਇ 4
1. ਰੋਮੀਆਂ ਦੇ ਅਧਿਆਇ 4 ਦੀ ਜਾਣ-ਪਹਿਚਾਣ
2. ਉਹ ਜਿਨ੍ਹਾਂ ਨੇ ਵਿਸ਼ਵਾਸ ਦੁਆਰਾ ਸਵਰਗੀ ਆਸ਼ੀਸ਼ਾਂ ਪ੍ਰਾਪਤ ਕੀਤੀਆਂ ਹਨ (ਰੋਮੀਆਂ 4:1-8)
ਅਧਿਆਇ 5
1. ਰੋਮੀਆਂ ਦੇ ਅਧਿਆਇ 5 ਦੀ ਜਾਣ-ਪਹਿਚਾਣ
2. ਇੱਕ ਮਨੁੱਖ ਦੁਆਰਾ (ਰੋਮੀਆਂ 5:14)
ਅਧਿਆਇ 6
1. ਰੋਮੀਆਂ ਦੇ ਅਧਿਆਇ 6 ਦੀ ਜਾਣ-ਪਹਿਚਾਣ
2. ਯਿਸੂ ਦੇ ਬਪਤਿਸਮਾ ਦਾ ਸਹੀ ਅਰਥ (ਰੋਮੀਆਂ 6:1-8)
3. ਆਪਣੇ ਅੰਗਾਂ ਨੂੰ ਧਰਮ ਦੇ ਹਥਿਆਰ ਦੇ ਰੂਪ ਵਿੱਚ ਸੌਂਪੋ (ਰੋਮੀਆਂ 6:12-19)
ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਪਰਮੇਸ਼ੁਰ ਦੀ ਧਾਰਮਿਕਤਾ ਹੈ !
ਇਸ ਪੁਸਤਕ ਦੇ ਸ਼ਬਦ ਤੁਹਾਡੇ ਦਿਲ ਦੀ ਪਿਆਸ ਬੁਝਾ ਦੇਣਗੇ। ਅੱਜ ਦੇ ਮਸੀਹੀ ਹਰ ਰੌਜ਼ ਜੋ ਪਾਪ ਕਰਦੇ ਹਨ ਕੀਤੇ ਉਨ੍ਹਾਂ ਦਾ ਸਹੀ ਹੱਲ ਜਾਣੇ ਬਿਨ੍ਹਾਂ ਆਪਣੀ ਜ਼ਿੰਦਗੀ ਜੀਉਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਦੀ ਧਾਰਮਿਕਤਾ ਕੀ ਹੈ? ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਇਹ ਪ੍ਰਸ਼ਨ ਪੁੱਛੋਗੇ ਅਤੇ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰੋਗੇ, ਜੋ ਇਸ ਕਿਤਾਬ ਵਿੱਚ ਪ੍ਰਗਟ ਕੀਤੀ ਗਈ ਹੈ।
ਪਰਮੇਸ਼ੁਰ ਦੀ ਧਾਰਮਿਕਤਾ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੁਆਰਾ ਹੈ। ਫਿਰ ਵੀ ਇਹ ਇੱਕ ਕੀਮਤੀ ਖਜ਼ਾਨੇ ਵਾਂਗ ਲੰਬੇ ਸਮੇਂ ਤੋਂ ਧਾਰਮਿਕ ਚੇਲਿਆਂ ਦੀਆਂ ਨਜ਼ਰਾਂ ਤੋਂ ਲੁਕੀ ਹੋਈ ਹੈ। ਨਤੀਜ਼ੇ ਵਜੋਂ, ਬਹੁਤ ਸਾਰੇ ਲੋਕ ਪਰਮੇਸ਼ੁਰ ਦੀ ਧਾਰਮਿਕਤਾ ਦੀ ਬਜਾਏ ਆਪਣੀ ਧਾਰਮਿਕਤਾ ਉੱਤੇ ਨਿਰਭਰ ਰਹਿੰਦੇ ਹਨ ਅਤੇ ਮਾਣ ਕਰਦੇ ਹਨ। ਹਾਲਾਂਕਿ, ਮਸੀਹੀ ਸਿਧਾਂਤ ਵਿਸ਼ਵਾਸੀਆਂ ਦੇ ਦਿਲਾਂ ਵਿੱਚ ਮੁੱਖ ਚੀਜ਼ ਨਹੀਂ ਜਾਪਦਾ, ਜਿਵੇਂ ਕਿ ਇਹਨਾਂ ਸਿਧਾਂਤਾਂ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਹੈ।
ਪੂਰਵ-ਨਿਰਧਾਰਨ, ਨਿਆ ਅਤੇ ਹੌਲੀ-ਹੌਲੀ ਪਵਿੱਤਰਤਾ ਦੇ ਸਿਧਾਂਤ ਮਸੀਹਅਤ ਦੇ ਮੁੱਖ ਸਿਧਾਂਤ ਹਨ, ਜੋ ਵਿਸ਼ਵਾਸੀਆਂ ਦੇ ਜੀਵਨ ਵਿੱਚ ਮੁਸੀਬਤਾਂ ਅਤੇ ਖਾਲੀਪਣ ਭਰ ਦਿੰਦੇ ਹਨ। ਪਰ ਹੁਣ, ਮਸੀਹੀਆਂ ਨੂੰ ਪਰਮੇਸ਼ੁਰ ਨੂੰ ਜਾਣਨਾ ਚਾਹੀਦਾ ਹੈ, ਉਸ ਦੀ ਧਾਰਮਿਕਤਾ ਬਾਰੇ ਸਿੱਖਣਾ ਚਾਹੀਦਾ ਹੈ ਅਤੇ ਇੱਕ ਨਿਸ਼ਚਿਤ ਵਿਸ਼ਵਾਸ ਵਿੱਚ ਅੱਗੇ ਵੱਧਣਾ ਚਾਹੀਦਾ ਹੈ।
“ਸਾਡਾ ਪ੍ਰਭੂ ਜਿਹੜਾ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ”ਤੁਹਾਨੂੰ ਸੰਪੂਰਨ ਸਮਝ ਦਾ ਆਤਮਾ ਦੇਵੇਗਾ ਅਤੇ ਤੁਹਾਨੂੰ ਸ਼ਾਂਤੀ ਵੱਲ ਲੈ ਜਾਵੇਗਾ। ਲੇਖਕ ਚਾਹੁੰਦੇ ਹਨ ਕਿ ਤੁਸੀਂ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਜਾਣਨ ਦੀ ਬਰਕਤ ਪ੍ਰਾਪਤ ਕਰੋ। ਪਰਮੇਸ਼ੁਰ ਦੀ ਬਰਕਤ ਤੁਹਾਡੇ ਨਾਲ ਹੋਵੇ!